ਯਾਤਰਾ

ਹਰ ਸਾਲ ਸ਼੍ਰੀ ੧੦੦੮ ਸ਼੍ਰੀ ਛੋਟੇ ਸਰਕਾਰ ਜੀ ਦਿਹਾਤੀ ਭਾਰਤ ਦੇ ਪਿੰਡਾਂ ਵਿੱਚ ਦਾਦਾ ਜੀ ਮਹਾਰਾਜ ਦੇ ਸ਼ਰਧਾਲੂਆਂ ਕੋਲ ਜਾਂਦੇ ਹਨ।ਮਾਹੌਲ ਬਹੁਤ ਹੀ ਤਿਉਹਾਰ ਦੀ ਤਰ੍ਹਾਂ ਹੁੰਦਾ ਹੈ,ਦਾਦਾ ਜੀ ਮਹਾਰਾਜ ਦੇ ਭਜਨ ਗਾਏ ਜਾਂਦੇ ਹਨ ਅਤੇ ਸਰਕਾਰ ਜੀ ਵੇਦ ਪਾਠ ਵੀ ਕਰਦੇ ਹਨ।ਉਹ ਜਿਸ ਪਿੰਡ ਦਾ ਦੌਰਾ ਕਰਦੇ ਹਨ, ਉਨ੍ਹਾਂ ਵਿੱਚੋਂ ਬਹੁਤੇ ਜਸਥਾਨ,ਉੱਤਰ ਪ੍ਰਦੇਸ਼,ਮਧਿਆ ਪ੍ਰਦੇਸ਼,ਮਹਾਰਾਸ਼ਟਰਾ,ਗੁਜਰਾਤ,ਪੰਜਾਬ,ਹਰਿਆਣਾ ਅਤੇ ਪੱਛਮੀ ਬੰਗਾਲ ਵਿੱਚ ਹਨ।

ਸ੍ਰੀ ਸ਼੍ਰੀ ੧੦੦੮ ਸ੍ਰੀ ਛੋਟੇ ਸਰਕਾਰ ਜੀ ਆਪਣੇ ਸ਼ਰਧਾਲੂਆਂ ਨੂੰ ਕੇਦਾਰਨਾਥ, ਬਦਰੀਨਾਥ , ਤ੍ਰਿਯੰਬਕੇਸ਼ਵਰ ,ਘ੍ਰਿਸ਼ਨੇਸ਼ਵਰ ਅਤੇ ਹੋਰ ਜੋਤਿਰਲਿੰਗਾ ਵਰਗੇ ਭਾਰਤ ਦੇ ਕਈ ਪਵਿੱਤਰ ਸਥਾਨਾ ਤੇ ਵੀ ਲੇ ਜਾਂਦੇ ਹਨ।

ਸ਼੍ਰੀ ਛੋਟੇ ਸਰਕਾਰ ਜੀ ਪੂਰੇ ਭਾਰਤ ਅਤੇ ਵਿਸ਼ਵ ਦੇ ਵੱਖ ਵੱਖ ਆਪਣੇ ਸ਼ਰਧਾਲੂਆਂ ਨੂੰ ਦਰਸ਼ਨ ਵੀ ਦਿੰਦੇ ਹਨ।