ਸ਼੍ਰੀ ਸ਼੍ਰੀ ੧੦੦੮ ਸ਼੍ਰੀ ਦਾਦਾ ਦਰਬਾਰ ਇੱਕ ਸਨਾਤਨ ਹਿੰਦੂ ਧਾਰਮਿਕ ਸੰਸਥਾ ਹੈ ਜਿੱਥੇ ਦੋ ਦੇਵਤਿਆਂ ਦੀ ਪੂਜਾ ਕਿਤੀ ਜਾਂਦੀ ਹਨ — ਸ਼੍ਰੀ ਵੱਡੇ ਦਾਦਾ ਜੀ ਅਤੇ ਸ਼੍ਰੀ ਛੋਟੇ ਦਾਦਾ ਜੀ, ਜੋ ਭਗਵਾਨ ਸ਼ਿਵ ਅਤੇ ਭਗਵਾਨ ਵਿਸ਼ਨੂੰ ਦੇ ਅਵਤਾਰ ਮੰਨੇ ਜਾਂਦੇ ਹਨ । ਇਹ ਉਹ ਸਥਾਨ ਹੈ ਜਿੱਥੇ ੧੯ ਵੀਂ ਸਦੀ ਦੇ ਅੰਤ ਤੋਂ ਗੁਰੂ ਸ਼ਿਸ਼ਯ ਪਰੰਪਰਾ ਚੱਲਦੀ ਆ ਰਹੀ ਹੈ ਅਤੇ ਹੁਣ ਸ੍ਰੀ ਛੋਟੇ ਸਰਕਾਰਜੀ ਮਹਾਰਾਜ ਦੀ ਅਗਵਾਈ ਵਿੱਚ ਹੈ । ਇੱਥੇ ਸ਼ਰਧਾਲੂ ਆਪਣੇ ਗੁਰੂ ਤੇ ਪਿਆਰ, ਪੂਜਾ ਅਤੇ ਸ਼ਰਧਾ ਭਾਵਨਾ ਭੇਟ ਕਰਦੇ ਹਨ ਅਤੇ ਭਗਤੀ ਅਤੇ ਸੇਵਾ ਯੋਗ ਦੇ ਮਾਰਗ ਤੇ ਚੱਲਦੇ ਹਨ.
ਇਸ ਸਮੇਂ ਭਾਰਤ ਵਿੱਚ ੧੪ ਦਰਬਾਰ ਹਨ ਜਿੱਥੇ ਸ਼ਰਧਾਲੂ ਸ਼੍ਰੀ ਛੋਟੇ ਸਰਕਾਰਜੀ ਮਹਾਰਾਜ ਦੀ ਰਹਿਨੁਮਾਈ ਹੇਠ ਦਾਦਾ ਜੀ ਦੀ ਪੂਜਾ ਕਰਦਿਆਂ ਕਈ ਉਤਸਵ ਅਤੇ ਤਿਉਹਾਰ ਮਨਾਉਂਦੇ ਹਨ।