ਸ੍ਰੀ ਚੋਟੇ ਸਰਕਾਰ ਦੁਆਰਾ ਬਣਾਇਆ ਦਰਬਾਰ
ਹੋਰ ਦਾਦਾ ਭਗਤ ਦੁਆਰਾ ਬਣਾਏ ਦਰਬਾਰ
ਦਾਦਾ ਦਰਬਾਰ ਦੇ ਰੀਤੀ-ਰਿਵਾਜ
ਹਰ ਦਾਦਾ ਦਰਬਾਰ ਦਾ ਦਿਨ ਸਵੇਰੇ ੫/੫:੩੦ ਵਜੇ ਤੋਂ ਸ਼ੁਰੂ ਹੁੰਦਾ ਹੈ (ਦੋ ਵਕਤ ਦਿੱਤੇ ਗਏ ਹਨ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਅਨੁਸਾਰ)।
ਮੰਦਰ ਦੇ ਗੇਟ ਸੁਪ੍ਰਭਾਤ ਨਾਲ ਖੁੱਲ੍ਹਦੇ ਹਨ।
ਦਾਦਾ ਜੀ ਅਤੇ ਹਰਿਹਰਜੀ ਦੇ ਇਸ਼ਨਾਨ ਅਤੇ ਸ਼ਿੰਗਾਰ ਦੇ ਨਾਲ, ਵੈਂਕਟ ਸਤੋਤਰ,ਰੁਦਰੀ ਪਾਠ,ਸੰਹਿਤਾ ਅਧਿਆਏ,ਦੁਰਗਾ ਸਪਤਸ਼ਤੀ ਅਤੇ ਵਿਸ਼ਨੂੰ ਸਹਸ੍ਰਨਾਮ ਦਾ ਪਾਠ ਹੁੰਦਾ ਹੈ।
੭੦: ੩੦/੮ ਸ਼ਿਵ ਪੰਚਾਕਸ਼ਰ ਸਤੋਤਰਮ,ਸ਼ਿਵ ਮਾਨਸ ਪੂਜਾ,ਨਰਮਦਾ ਜੀ ਦੀ ਆਰਤੀ, ਰੁਦਰਾਸ਼ਤਕ,ਨਰਮਦਾਸ਼ਤਕ,ਫੇਰ ਰੁਦਰਾਸ਼ਤਕ,ਦਾਦਾਸ਼ਤਕ,ਦਾਦਾ ਨਾਮ ਅਤੇ ਆਖਰ ਵਿੱਚ ਰਕਸ਼ਾ ਕਰੋ ਹਮਾਰੀ ਸ਼੍ਰੀ ਦਾਦਾ ਜੀ ਧੂਨੀ ਵਾਲੇ ਦੀ ਗਾਯਾ ਜਾਂਦਾ ਹੈ ।
ਕਲੇਵਾ ਪ੍ਰਸ਼ਾਦ ਦੀ ਘੰਟੀ ਮੰਦਰ ਵਿੱਚ ਨੇਵੇਦ ਤੋਂ ਬਾਅਦ ਵੱਜਦੀ ਹੈ।ਸ਼੍ਰੀ ਛੋਟੇ ਸਰਕਾਰ ਜੀ ਵੀ ਭਗਤ ਜਨ ਦੇ ਵਿਚਕਾਰ ਬੈਠ ਕੇ ਕਲੇਵੇ ਦਾ ਅਨੰਦ ਲੈਂਦੇ ਹਨ।
੭:੩੦/ ੧੦ ਸਮੂਹਕ ਤੌਰ ਤੇ ਭਜਨ ਕੀਰਤਨ, ਹਨੂੰਮਾਨ ਚਾਲੀਸਾ,ਰੁਦਰਾਸ਼ਤਕ ਅਤੇ ਅੰਤ ਵਿੱਚ ਤਿੰਨ ਵਾਰ “ਬੋਲੋ ਰੇ ਬੇਲੀਆ ਅਮ੍ਰਿਤ ਵਾਣੀ,ਹਰ ਹਰ ਹਰ ਮਹਾਦੇਵ “ ਅਤੇ “ ਜੈ ਸ਼੍ਰੀ ਦਾਦਾਜੀ ਕੀ“ ਦਾ ਜੈਕਾਰਾ ਹੁੰਦਾ ਹੈ।
੧੨/੧੨:੩੦ ਮੰਦਰ ਵਿੱਚ ਨੇਵੇਦ ਲੱਗਦਾ ਹੈ।
੧/੧:੩੦ ਪਾਰਸ਼ਦ ਦੀ ਪੰਗਤ ਲੱਗਦੀ ਹੈ।
ਸ਼ਾਮ ਨੂੰ ੩:੩੦/੪ ਵਜੇ ਦੇ ਕਰੀਬ, ਮੰਦਰ ਦਾ ਮੁੱਖ ਗੇਟ ਖੁੱਲ੍ਹਣ ਤੋਂ ਬਾਅਦ ਪੰਡਿਤ ਜੀ ਦੁਆਰਾ ਵੇਦਾਂ ਦਾ ਪਾਠ ਕੀਤਾ ਜਾਂਦਾ ਹੈ।
ਸ਼ਾਮ ੭/੭:੩੦ ਤੋਂ ਭਜਨ ਕੀਰਤਨ ਦਾ ਪ੍ਰੋਗਰਾਮ ਹੁੰਦਾ ਹੈ ਜਿਸ ਵਿੱਚ ਸ਼੍ਰੀ ਛੋਟੇ ਸਰਕਾਰ ਅਤੇ ਸ਼ਰਧਾਲੂ ਦਾਦਾ ਜੀ ਦੇ ਨਾਮ ਦਾ ਅਨੰਦ ਲੈਂਦੇ ਹਨ ਅਤੇ ਭਜਨ ਦੇ ਬਾਅਦ ਹਨੂੰਮਾਨ ਚਾਲੀਸਾ,ਸ਼ਿਵ ਮਹਿਮਨ,ਸ਼ਿਵ ਤਾਨਡਵ ਅਤੇ ਅੰਤ ਵਿੱਚ ਤਿੰਨ ਵਾਰ ‘ਬੋਲੋ ਰੇ ਬੇਲੀਆ ਅਮ੍ਰਿਤ ਵਾਣੀ, ਹਰ ਹਰ ਹਰ ਮਹਾਦੇਵ “ ਅਤੇ “ ਜੈ ਸ਼੍ਰੀ ਦਾਦਾਜੀ ਕੀ“ ਗਾਯਾ ਜਾਂਦਾ ਹੈ ।
ਹਰ ਵੀਰਵਾਰ ਸ਼ਿਆਮ ਨੂੰ ਸ਼੍ਰੀ ਸੱਤਿਆ ਨਾਰਾਇਣ ਜੀ ਦੀ ਕਥਾ ਹੁੰਦੀ ਹੈ।
ਮੰਦਰ ਵਿੱਚ ਨੇਵੇਦ ਲੱਗਦਾ ਹੈ।
ਸ਼ਾਮ ਨੂੰ ੭:੩੦/੪ ਵਜੇ, ਸ਼ਿਵ ਪੰਚਾਕਸ਼ਰ ਸਤੋਤਰਮ,ਸ਼ਿਵ ਮਾਨਸ ਪੂਜਾ,ਨਰਮਦਾ ਜੀ ਦੀ ਆਰਤੀ, ਰੁਦਰਾਸ਼ਤਕ,ਨਰਮਦਾਸ਼ਤਕ,ਫੇਰ ਰੁਦਰਾਸ਼ਤਕ,ਦਾਦਾਸ਼ਤਕ,ਦਾਦਾ ਨਾਮ ਅਤੇ ਆਖਰ ਵਿੱਚ ਰਕਸ਼ਾ ਕਰੋ ਹਮਾਰੀ ਸ਼੍ਰੀ ਦਾਦਾ ਜੀ ਧੂਨੀ ਵਾਲੇ ਦੀ ਗਾਯਾ ਜਾਂਦਾ ਹੈ ।
੯:੩੦/੧੦ ਵਜੇ ਸ਼ਾਮ ਨੂੰ ਪਰਸ਼ਾਦ ਪਰੋਸਿਆ ਜਾਂਦਾ ਹੈ ਅਤੇ ਮੰਦਰ ਦੇ ਦਰਵਾਜ਼ੇ ਬੰਦ ਕਰ ਦਿੱਤੇ ਜਾਂਦੇ ਹਨ।
ਇਹ ਦਾਦਾ ਦਰਬਾਰ ਦੀ ਪਰੰਪਰਾ ਹੈ ਕਿ ਜੋ ਵੀ ਰਸਮਾਂ, ਕਥਾਵਾਂ ਅਤੇ ਮੰਤਰ ਉਚਾਰਨ ਕੀਤੇ ਜਾਂਦੇ ਹਨ,ਉਹ ਦਾਦਾ ਜੀ ਅਤੇ ਹਰਿਹਰਜੀ ਨੂੰ ਸ਼ਰਵਣ ਦੇ ਲਈ ਕੀਤੇ ਜਾਂਦੇ ਹਨ। ਸ਼੍ਰੀ ਛੋਟੇ ਸਰਕਾਰਜੀ ਸਾਰੇ ਸ਼ਰਧਾਲੂਆਂ ਨੂੰ ਇਹ ਸਿੱਖਿਆ ਅਤੇ ਪ੍ਰੇਰਣਾ ਦਿੰਦੇ ਹਨ ਕਿ ਦਾਦਾ ਜੀ ਹਮੇਸ਼ਾਂ ਸਾਡੇ ਨਾਲ ਹੁੰਦੇ ਹਨ, ਇਸ ਲਈ ਸਾਨੂੰ ਦੇਸ਼, ਵਿਦੇਸ਼, ਘਰ ਜਾਂ ਕਿਤੇ ਵੀ ਦਾਦਾ ਜੀ ਦੀ ਸਤੁਤਿ ਕਰਨੀ ਚਾਹੀਦੀ ਹੈ।